ਯਰੂਸ਼ਲਮ

ਦੋ ਸ਼ਬਦਾਂ ਦਾ ਜੋੜ ਹੈ, ਯਰੂ+ਸ਼ਲੇਮ ਕੋਈ 1500 ਸਾਲ ਮਸੀਹ ਤੋਂ ਪਹਿਲਾਂ ਇਸ ਸ਼ਹਿਰ ਦਾ ਨਾਂ ਸ਼ਲੇਮ ਹੁੰਦਾ ਸੀ। ਅਰਥ ਹੈ ਸ਼ਲੋਮ ਜਾਂ ਅਲ ਸ਼ਲੋਮ, ਅੱਸ ਸਲਾਮ ਜਾਂ ਆਸਾਨੀ ਨਾਲ ਸਲਾਮ ਕਹਿ ਸਕਦੇ ਹਾਂ। ਸ਼ਾਂਤੀ ਜਾਂ ਸਲਾਮਤੀ ਤੇਰੇ ਤੇ ਬਣੀ ਰਹੇ, ਸੁਹਣੀ ਦੁਆ ਹੈ। ਇਸ ਸ਼ਹਿਰ ਨੂੰ ਵਸਾਉਣ ਵਾਲ ਕੋਈ ਫ਼ਿਰਸ਼ਤਾ ਜਾਂ ਫ਼ਰਿਸ਼ਤਾ ਸੀਰਤ ਬਾਦਸ਼ਾਹ “ਮਲਕੇ ਸਿਦਕ” ਆਖਦੇ ਹਨ ਸੀ ਜਿਸ ਨੇ ਇਸ ਸ਼ਹਿਰ ਨੂੰ ਵਸਾਇਆ। ਸ਼ਬਦ ਮਲਕੇ ਸਿਦਕ ਦਾ ਅਰਥ ਵੀ ਇਹ ਹੀ ਬਣਦਾ ਹੈ “ਮਲਕ” ਦਾ ਅਰਥ ਹੈ ਫ਼ਰਿਸ਼ਤਾ ਅਤੇ “ਜ਼ਿਦਕ” ਯਹੂਦੀਆਂ ਦੀ ਭਾਸ਼ਾ ਇਬਰਾਨੀ ਵਿੱਚ ਸਿਦਕ ਜਾਂ ਸਿਦਾਕਤ ਸੱਚ/ ਸੱਚਿਆਈ ਨੂੰ ਆਖਿਆ ਜਾਂਦਾ ਹੈ। ਯਹੂਦੀਆਂ ਦੇ ਸੱਭ ਤੋਂ ਵੱਡੇ ਬਾਦਸ਼ਾਹ ਸੁਲੇਮਾਨ ਨੇ ਇਸ ਸ਼ਹਿਰ ਵਿੱਚ 20-30 ਸਾਲ ਵਿੱਚ ਹੈਕਲ ਬਣਾਈ(ਯਹੂਦੀ ਟੈਂਪਲ) ਜੋ ਸੋਨੇ, ਚਾਂਦੀ ਅਤੇ ਹੀਰੇ ਜਵਾਹਰਾਤ ਨਾਲ ਮੜ੍ਹਿਆ ਹੋਇਆ ਸੀ। ਅੱਜ ਦੇ ਹਿਸਾਬ ਨਾਲ ਕੋਈ ਇਸ ਦੀ ਕੀਮਤ ਦਾ ਅੰਦਾਜ਼ਾ ਨਹੀਂ ਲੱਗ ਸਕਦਾ। ਚਾਰ ਵਾਰੀ ਸੀਰੀਆਂ ਅਤੇ ਫ਼ਾਰਸ ਦੇ ਬਾਦਸ਼ਾਹਾਂ ਇਸ ਨੂੰ ਬਰਬਾਦ ਕੀਤਾ ਅਤੇ ਲੁੱਟਿਆ। ਆਖਰੀ ਵਾਰ ਸੀਰੀਆਂ ਦੇ ਬਾਦਸ਼ਾਹ ਜਿਸ ਨੂੰ ਅਪਿਫ਼ਨੀ-4 ਚੌਥਾ ਆਖਦੇ ਹਨ ਨੇ ਕੋਈ 83-84 ਪਹਿਲੀ ਮਸੀਹੀ ਸਦੀ ਵਿੱਚ ਹਮਲਾ ਕੀਤਾ। ਹੈਕਲ ਦਾ ਸਾਰਾ ਸੋਨਾ ਚਾਂਦੀ ਲੁੱਟਿਆ ਇਸ ਅੰਦਰ ਸੂਰਾਂ ਨੂੰ ਵੱਡਿਆ ਗਿਆ ਅਤੇ ਇਹਨਾ ਦੇ ਖੂੰਨ ਵਿੱਚ ਲਾਵੀ ਖਾਨਦਾਨ ਜੋ ਹੈਕਲ ਦੇ ਪ੍ਰੀਸਟ ਸਨ ਦਾ ਖੂੰਨ ਮਿਲਾ ਕੇ ਇਸ ਹੈਕਲ ਨੂੰ ਅਪਵਿੱਤਰ ਕੀਤਾ ਗਿਆ। ਹਜ਼ਾਰਾਂ ਦੀ ਤਦਾਦ ਵਿੱਚ ਮਰਦ ਬੱਚੇ ਕਤਲ ਕੀਤੇ ਗਏ ਅਤੇ ਔਰਤਾਂ ਅਤੇ ਲੋਕ ਬੰਦੀ ਬਣਾ ਸੀਰੀਆ ਵਿੱਚ ਲੈ ਗਿਆ। ਇਸ ਤੋਂ ਮਗਰੋਂ ਯਹੂਦੀਆਂ ਦਾ ਨਾ ਕੋਈ ਯਰੂਸ਼ਲਮ ਰਿਹਾ, ਨਾ ਮੰਦਰ, ਨਾ ਕੌਮ ਅਤੇ ਨਾ ਹੀ ਮੁਲਕ।
ਦੋ ਹਜ਼ਾਰ ਸਾਲ ਮਗਰੋਂ, 1948 ਵਿੱਚ ਜਦ ਯਹੂਦੀ ਮੁੜ ਵਾਪਿਸ ਅਪਣੇ ਸ਼ਹਿਰ ਅਤੇ ਮੁਲਕ ਵਿੱਚ ਆ ਕੇ ਵੱਸੇ, ਓਸ ਵੇਲੇ ਹੈਕਲ ਵੀ ਖਤਮ ਅਤੇ ਬਰਬਾਦ ਹੋ ਚੁਕੀ ਸੀ, ਇਸ ਦੀ ਥਾਂ ਮੁਸਲਮਾਨਾਂ ਦੀ ਮਸਜਦ “ਮਸਜਦੇ ਅਕਸਾ”ਖੜੀ ਸੀ। ਇਹ ਸਲਾਮਤੀ, ਸੁਲਾਹ ਅਤੇ ਅਮਨ ਦਾ ਸ਼ਹਿਰ ਅੱਜ ਦੋ ਭਾਗਾਂ ਵਿੱਚ ਵੰਡਿਆ ਪਿਆ ਹੈ। ਸਾਰੇ ਸੰਸਾਰ ਵਿੱਚ ਵੱਡੇ ਵੱਡੇ ਸ਼ਹਿਰ ਹਨ। ਹਰ ਸ਼ਹਿਰ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਦੀ ਆਫ਼ਤ ਆਈ ਹੀ ਰਹਿੰਦੀ ਹੈ, ਪਰ ਕਿਸੇ ਵੀ ਤਰੀਕਾ ਕਾਰ ਨਾਲ ਸਾਰੇ ਸੰਸਾਰ ਦਾ ਅਮਨ ਭੰਗ ਨਹੀਂ ਹੁੰਦਾ ਅਤੇ ਨਾ ਹੀ ਸੰਸਾਰ ਦਾ ਮਹਿਵਰ ਹਿੱਲਦਾ ਹੈ। ਦੁਖਾਂਤ ਇਹ ਹੈ, ਕਿ ਅੱਜ ਵੀ ਜੇ ਕਿਤੇ ਯਰੂਸ਼ਲਮ ਦਾ ਇੱਕ ਪੱਤਾ ਵੀ ਫਰਕਦਾ ਹੈ, ਸਾਰੇ ਸੰਸਾਰ ਦੇ ਅਮਨ ਦੀਆਂ ਨੀਹਾਂ ਹਿੱਲ ਜਾਂਦੀਆਂ ਹਨ। ਅੱਜ ਜੇ ਕਿਤੇ ਯਹੂਦੀ ਮਸਜਦੇ ਅੱਕਸਾ ਨੂੰ ਹਿਲਾ ਕੇ ਹੈਕਲ ਬਣਾਉਣ, ਮੁਸਲਮਾਨ ਕੱਟ ਕੇ ਮਰ ਜਾਣ ਗੇ। ਸਾਰੇ ਸੰਸਾਰ ਦੀ ਜੰਗ ਹੋਣ ਦਾ ਬਿਗਲ ਵੱਜ ਜਾਵੇਗਾ।
ਸੱਚ ਕਿਹਾ ਇੱਕ ਪੈਗੰਬਰ ਨੇ ਕਿ ਪ੍ਰਭੂ ਮਨੁੱਖੀ ਹੱਥਾਂ ਨਾਲ ਬਣੇ ਮੰਦਰਾਂ ਵਿੱਚ ਨਹੀਂ ਰਹਿੰਦਾ। ਉਹ ਸਾਰੇ ਬ੍ਰੈਹਮ ਦਾ ਕਰਤਾ ਹੈ। ਸ਼ਹਿਰ ਜੋ ਸਲਾਮਤੀ ਦਾ ਪੁੰਜ ਸੀ ਅੱਜ ਬਰਬਾਦੀ ਤੇ ਉਸਰਿਆ ਪੁੰਜ ਹੈ। ਸ਼ਲੋਮ, ਸਲਾਮ, ਸ਼ਾਂਤੀ ਅਤੇ ਤਮਨ ਜੇ ਦਿਲ ਵਿੱਚ ਉੱਤਰ ਜਾਵੇ, ਉਹ ਹੀ ਹੈਕਲ ਹੁੰਦੀ ਹੈ, ਇੱਟਾਂ ਗਾਰੇ ਦੀ ਬਣੀ ਨਹੀਂ-
“ਅਮਨ ਗਰ ਦਿਲ ਮੇਂ ਉਤਰ ਜਾਏ ਅਮਨ ਹੋਤਾ ਹੈ, ਵਰਨਾ ਇੱਕ ਦਰਦ ਸਰੀ ਸੀ ਬਨੀ ਰਹਿਤੀ ਹੈ”

News Search

Main Happenings

Amir Ayad lies in a hospital

By News By ......

Posted on July 13, 2015 at 10:00 PM

Amir Ayad lies in a hospital bed after he was allegedly beaten by Islamic hardliners who stormed a mosque in suburban Cairo

Pakistan: Islamist Mob Kills Christian Couple Accused of Blasphemy

By News By ......

Posted on July 13, 2015 at 10:00 PM

Commanded from mosque loudspeakers, a Muslim throng in Punjab Province killed a Christian couple yesterday after a co-worker accused the pregnant wife of defiling the Koran, sources said.