BE A VICTOR NOT A VICTIM, IMPACT THE WORLD.

ਇਸ ਐਤਵਾਰ ਮੇਰੇ ਕੁਝ ਵਿਚਾਰ ਚਰਚ ਸਰਵਿਸ ਵਿੱਚ
ਇਹ ਮੇਰਾ ਕੋਈ ਇਰਾਦਾ ਨਹੀਂ ਕਿ ਤੁਸੀਂ ਪ੍ਰਮਾਤਮਾਂ ਵਿੱਚ ਵਿਸ਼ਵਾਸ਼ ਰੱਖਦੇ ਹੋ ਕਿ ਨਹੀਂ। ਇਹ ਮੈਂ ਨਹੀਂ ਜਾਣਨਾ ਚਾਹੁੰਦਾ ਕਿ ਤੁਸੀਂ ਕੈਮੂਨਿਸਟ ਹੋ, ਰੈਸ਼ਨਲਸਿਟ ਹੋ ਕਿ ਦਾਰਸ਼ਨਿਕਤਾ ਦੇ ਪੁਜਾਰੀ ਹੋ। ਇੱਕ ਗੱਲ ਬੜੀ ਹੀ ਸਿੱਧ ਪਧਰੀ ਹੈ ਕਿ ਹਰ ਮਰਦ ਅਤੇ ਔਰਤ ਪੁਜਾਰੀ ਜ਼ਰੂਰ ਹਨ, ਭਾਵੇ ਅਰਸਤੂ ਜਾਂ ਪਲੈਟੋ ਦੇ ਹੋਣ, ਜਾਂ ਕਾਰਲ ਮਾਕਸ ਐਗਲਜ਼ ਦੇ ਹੋਣ ਜਾਂ ਕਿਸੇ ਵੀ ਦੇਵਤਾ ਦੇ। ਬੇਸ਼ਕ ਅਪਣੇ ਆਪ ਦੇ ਜਾਂ ਵਿਚਾਰ ਧਾਰਾ ਦੇ, ਉਹ ਹੁੰਦੇ ਪੁਜਾਰੀ ਹੀ ਹਨ।
ਮੇਰੇ ਅੱਜ ਦੇ ਪੈਗਾਮ ਵਿੱਚ ਇੱਕ ਤੇ ਕੇਵਲ ਇੱਕ ਹੀ ਮਕਸਦ ਹੈ ਕਿ ਜੇ ਤੁਸੀਂ ਕਿਸੇ ਖੁਦਾਏ ਤੇ ਨਹੀਂ ਵੀ ਯਕੀਨ ਕਰਦੇ, ਘਟੋ ਘਟ ਅਪਣੇ ਆਪ ਦੇ ਹੀ ਵਿਸ਼ਵਾਸ਼ ਧਾਰੀ ਜ਼ਰੂਰ ਬਣੋ। ਵੱਡਾ ਦੁਖਾਂਤ ਹੈ ਅੱਜ ਦਾ ਕਿ ਅੱਜ ਦੀ ਨਸਲ ਦਾ ਅਪਣੇ ਆਪ ਤੇ ਵਿਸ਼ਵਾਸ਼ ਜਾਂਦਾ ਰਿਹਾ। ਮਨੁੱਖ ਨੂੰ ਧਰਮ ਤੇ ਵਿਸ਼ਵਾਸ਼ ਨਹੀਂ, ਸਿਆਸਤ ਤੇ ਵਿਸ਼ਵਾਸ਼ ਨਹੀਂ, ਆਰਥਕਤਾ ਤੇ,ਫਲਲਸਫੇ ਤੇ, ਵਿੱਗਗਿਆਨ ਤੇ ਅਪਣੇ ਆਪ ਤੇ ਕਿਸੇ ਵੀ ਸ਼ੈਅ ਤੇ ਕੋਈ ਵਿਸ਼ਵਾਸ ਨਹੀਂ ਰਿਹਾ।
ਮਰਦ ਔਰਤ ਦੇ ਬਿਗੜਦੇ ਰਿਸ਼ਤੇ, ਖਾਨਦਾਨਾ ਦੀ ਟੁੱਟ ਭੱਝ, ਬੱਚਿਆਂ ਦਾ ਘਰੋਂ ਬੇਘਰ ਹੋਣਾ, ਤਲਾਕ ਨਾਮੇ, ਬੇ ਮੁਹਾਰੇ, ਮਤਲਬ ਪ੍ਰਸਤ ਰਿਸ਼ਤੇ, ਔਰਤਾਂ ਮਰਦਾ ਦੇ ਸਮਭੋਗ ਵਿਚਲੀ ਬੇਹੁਦਰੀ, ਸਮਲਿੰਗੀਏ, ਅਪਣੀ ਪਛਾਣ ਆਪ ਕਰੋ। ਅੱਜ ਤੁਹਾਡਾ ਕੋਈ ਕਿਸੇ ਕਿਸਮ ਦਾ ਵੀ ਰਿਸ਼ਤਾ ਨਹੀਂ ਰਹਿ ਗਿਆ। ਸਭ ਤੋਂ ਵੱਡਾ ਦੁਖਾਂਤ ਅੱਜ ਦੀ ਨਸਲ ਦਾ ਇਹ ਹੈ ਕਿ ਉਹ ਅਪਣੀ ਪਛਾਣ ਅਪਣਾ ਆਈ:ਡੀ ਕਾਰਡ ਗੁਆ ਬੈਠਾ ਹੈ।
ਤੁਹਾਡੇ ਹੱਥ ਇੱਕ ਅਜੇਹਾ ਦਸਤਾਵੀਜ਼ ਹੈ, ਇੱਕ ਵਿਰਾਸਤਨਾਮਾਂ ਹੈ, ਜਿਸ ਤੇ ਤੁਹਾਡੀ ਬਾਬਤ ਦਰਜ ਹੈ-
ਪ੍ਰਭੂ ਦੇ ਬੜੇ ਹੀ ਅਜੀਬ ਤਰੀਕਾ ਕਾਰ ਨਾਲ ਅਪਣੇ ਨੂੰਰ ਦੀ ਇੱਨ ਬਿੱਨ ਸ਼ਕਲ ਤੇ ਅਪਣੇ ਵਰਗਾ ਘੜਿਆ ਭਾਵ ਤੂੰ ਉਸ ਵਿੱਚੋਂ ਨਿੱਕਲਿਆ, ਉਸ ਵਰਗਾ ਹੈਂ।
ਉਸ ਨੇ ਸਾਰੇ ਸੰਸਾਰ ਅਤੇ ਆਉਣ ਵਾਲੇ ਸੰਸਾਰ ਦਾ ਤੈਨੂੰ ਮੁਖਤਿਆਰ ਕਰਾਰ ਦਿੱਤਾ।
ਪ੍ਰਭੁ ਯੱਸੂ ਮਸੀਹ ਦੇ ਨਾਲ ਪਿਤਾ ਦੇ ਸੱਜੇ ਹੱਥ ਬੈਠ ਉਸ ਨੂੰ ਅੱਬਾ ਜਾਂ ਬਾਪ ਕਹਿ ਕੇ ਪੁਕਾਰ ਸਕਦਾ ਹੈਂ।
ਆਉਣ ਵਾਲੇ ਰਾਜ ਭਾਗ ਅਤੇ ਸਾਰੀ ਵਿਰਾਸਤ ਦਾ ਮਨੁੱਖ ਨੂੰ ਵਾਰਿਸ ਠਹਿਰਾਇਆ।
ਕਿਸੇ ਫ਼ਰਿਸ਼ਤੇ ਨੂੰ ਉਸ ਇਹ ਦਰਜਾ ਨਹੀਂ ਦਿਤਾ, ਪਰ ਮਨੁੱਖ ਨੂੰ। ਉਸ ਆਖਿਆ ਹੇ ਮਨੁੱਖ ਤੂੰ ਮੇਰਾ ਪੁੱਤਰ ਹੈਂ ਮੇਰੇ ਸੱਜੇ ਹੱਥ ਬੈਠ।
ਸਾਬਤ ਕਦਮ ਰਹੋ, ਘਬਰਾਓ ਨਹੀਂ, ਜੇ ਘਰ ਵਿੱਚ ਝਗੜਾ ਹੈ, ਬੱਚੇ ਨਾਫਰਮਾਨੀ ਕਰਦੇ ਹਨ, ਸਮਾਜੀ ਮਸਲੇ ਹਨ, ਰਾਜਨੀਤਕ ਢਾਂਚੇ ਹਿੱਲ ਗਏ ਹਨ, ਨਸਲਾਂ ਬਰਬਾਦੀ ਵੱਲ ਜਾ ਰਹੀਆਂ ਹਨ। ਜਹਾਜ਼ ਦੇ ਕੈਪਟਨ ਬਣੋ, ਕਾਮਰਾਨ ਬਣੋ, ਨਾਇਕ ਬਣੋ ਖਲਨਾਇਕ ਨਹੀਂ, ਬਲਵਾਨ ਬਣੋ, ਬਲਹੀਨ ਨਹੀਂ, ਰਾਹਬਰ ਬਣੋ, ਰਾਹਗੁਜ਼ਰ ਨਹੀਂ, ਮੰਜ਼ਲ ਬਣੋ ਮਜ਼ਾਰ ਨਹੀਂ। ਆਖਿਰ ਵਿੱਚ, ਅਪਣੇ ਆਪ ਦੀ ਪਛਾਣ ਕਰੋ। ਤੁਸੀਂ ਖੁਦਾਏ ਦੇ ਤੁਖਮ ਵਿੱਚੋਂ ਉਸ ਦੀ ਨਸਲ ਦੀ ਕਾਰੀ ਗਰੀ ਹੋ। ਅੱਜ ਜਦ ਵੀ ਇਸ ਚਰਚ ਵਿੱਚੋਂ ਬਾਹਿਰ ਨਿੱਕਲੋ ਅਪਣਾ ਸਵੈਮਾਨ ਨਾਲ ਸਿਰ ਉੱਚਾ ਕਰਕੇ ਜਾਓ ਸਵੈਮਾਨ ਅਤੇ ਇਜ਼ੱਤ ਦਾ ਤਾਜ ਪਹਿਨੋ, ਭਿਖਾਰੀ ਨਹੀ ਭਿਖਿਆ ਦੇਣ ਵਾਲੇ ਬਣੋ। ਦਾਨ ਨਹੀਂ ਦਾਨ ਦਾਤੇ ਬਣੋ। ਜੇਤੂ ਬਣੋ ਕਿਸੇ ਦੀ ਜਿੱਤ ਨਹੀਂ! ਪ੍ਰਭੁ ਦਾ ਫ਼ਜ਼ਲ ਹਮੇਸ਼ਾਂ ਤਕ ਤੁਹਾਡੇ ਨਾਲ ਰਹੇ ਆਮੀਨ!!

POST OF NOV.27, 2015

News Search

Main Happenings

Amir Ayad lies in a hospital

By News By ......

Posted on July 13, 2015 at 10:00 PM

Amir Ayad lies in a hospital bed after he was allegedly beaten by Islamic hardliners who stormed a mosque in suburban Cairo

Pakistan: Islamist Mob Kills Christian Couple Accused of Blasphemy

By News By ......

Posted on July 13, 2015 at 10:00 PM

Commanded from mosque loudspeakers, a Muslim throng in Punjab Province killed a Christian couple yesterday after a co-worker accused the pregnant wife of defiling the Koran, sources said.