ST. PAUL real life lesson

“HOW WRETCHED I AM! EVIL THAT I DO NOT THINK OF, I DO, THE GOOD THAT I DETERMINE TO, I DO NOT”
ST. PAUL.

ਹਾਏ ਮੈਂ ਕਿੰਨਾ ਕਮਬਖ਼ਤ ਹਾਂ!!
ਇਹ ਇੱਕ ਗਹਿਰੀ ਵੈਦਾਨੀਅਤ ਦਾ ਸਿਧਾਂਤ ਹੈ ਕਿ ਸਾਡੇ ਮਨ ਅਤੇ ਸ਼ਰੀਰ ਦੀਆਂ ਵਿਰਤੀਆਂ ਅਤੇ ਤਮ੍ਹਾਅ, ਸੁਰਤੀਆਂ ਅਤੇ ਅਸੁਰਤੀਆਂ ਅਤੇ ਸੀਰਤ ਦੇ ਲੂੰ ਲੂੰ ਵਿੱਚ, ਖੂੰਨ ਦੇ ਹਰ ਸੈਲ ਦੀ ਬਣਤਰ ਅਤੇ ਬੁਣਤਰ ਅੰਦਰ ਬੁਨਿਆਦੀ ਕੀੜ ਹੈ, ਇਸ ਦੀ ਜੜ੍ਹ ਵਿੱਚ। 
ਵੇਦਾਂ ਦੇ ਰਚੇਤਾ ਇਸ ਬੀਜ (ਮੂਲ ਸ਼ਬਦ ਵੀਜ ਜਾਂ ਵੀਰਜ) ਨੂੰ, ਅੱਗੇ ਜਾ ਕੇ “ਸਿੱਤ” ਅਤੇ “ਸੱਤ” ਦੀ ਵਿਆਖਿਆ ਕਰਦੇ ਹੋਏ, ਆਖਦੇ ਹਨ ਕਿ ਸੱਤ ਕਿਸੇ ਵੀ ਵਸਤੂ ਰੂਪ ਵਿੱਚ ਕਿਸੇ ਸਾਰਥਕ ਰੂਪ ਦਾ ਭੌਤਿਕ ਰੂਪ ਹੈ, ਜਦ ਕਿ ਸਿੱਤ ਇਸ ਦੀਆਂ ਉਹ ਵਿਰਤੀਆਂ ਹਨ ਜੋ ਅਦਿਖ, ਸਰੂਪ, ਅਨੂਪ ਅਤੇ ਸੂਖਮ ਹੁੰਦਾ ਹੈ ਜਿਸ ਦਾ ਸ਼ਰੀਰਕ ਸਥੂਲ ਜਿਸਮ ਨਹੀਂ।
ਮਿਸਾਲ ਵਜੋਂ ਅੰਡੇਜ ਦੀ ਹਾਲਤ ਗਰਭ ਕੋਸ਼ ਵਿੱਚ( ਜੋ ਅਜੇਹੀ ਛੌਟੀ ਹਾਲਤ ਵਿੱਚ ਹੁੰਦਾ ਹੈ ਕਿ ਸਿਵਾਏ ਖੁਰਦਬੀਨ ਦੇ ਇਸ ਨੂੰ ਵੇਖਿਆ ਵੀ ਨਹੀਂ ਜਾ ਸਕਦਾ) ਕੁਦਰਤ ਨੇ ਮਾਂ ਅਤੇ ਪਿਤਾ ਦਾ ਰੰਗ, ਰੂਪ, ਨਕæਸ਼, ਵਾਲ਼ਾਂ ਦਾ ਰੰਗ, ਮਾਂ ਪਿਤਾ ਦੀਆਂ ਮਾਨਸਕ ਅਤੇ ਜਿਸਮਾਨੀ ਖੂਬੀਆਂ ਅਤੇ ਰੋਗ ਆਦਿ ਦੀ ਹਾਲਤ, ਐਥੋਂ ਤਕ ਕਿ ਇਸ ਬੱਚੇ ਦੀ ਆਵਾਜ਼ ਤਕ ਦਾ ਰਿਕਾਰਡ ਹੋ ਜਾਣਾ, ਇਹ ਇਸ ਦੀ “ਸਿੱਤ” ਹਾਲਤ ਹੈ, ਆਮ ਕਰਕੇ ਹੀ ਤੁਸੀ ਲੋਕਾਂ ਨੂੰ ਕਹਿੰਦੇ ਸੁਣਦੇ ਹੋ, ਆ ਕੁੜੀ ਤੇ ਇੱਨ ਬਿੱਨ ਅਪਣੀ ਨਾਨੀ ਵਾਂਗਰ ਬੋਲਦੀ ਹੈ। ਅੱਜ ਦੇ ਵਿਗਿਆਨਕ ਯੁੱਗ ਦੀ ਬੋਲੀ ਵਿੱਚ ਮੈਂ “ਸਿੱਤ” ਨੂੰ “ਡੀ:ਐਨ: ਏ ਹੀ ਕਹਾਂਗਾ “ਸੱਤ ਦਾ ਸਿੱਤਵ ਤੱਤਵ ਗੋਭ” ਸੰਤ ਪਾਲ ਪਾਪ ਅਤੇ ਬੁਰਿਆਈ ਦੀ ਹਾਲਤ ਨੂੰ ਇਸ ਸੱਤ ਅਤੇ ਸਿੱਤ ਦੀ ਹਾਲਤ ਵਿੱਚ ਛੁਪਿਆ ਵੇਖਦਾ ਹੈ।
ਸੰਤ ਪਾਲ ਬੜੀ ਹੀ ਖੂਬੀ ਨਾਲ ਮਨੁੱਖ ਦੀਆਂ ਵਿਰਤੀਆਂ ਦੀ ਵਿਆਖਿਆ ਕਰਦਾ ਹੈ ਕਿ ਏਸ ਪਾਪ ਦੀ ਜੜ੍ਹ ਦੀ ਬੀਮਾਰੀ ਦਾ ਇਲਾਜ ਪੱਤਿਆਂ ਤੇ ਡੀ:ਡੀ:ਟੀ ਦਾ ਛੜਕਾਉ ਨਹੀਂ ਹੈ, ਜਦ ਤਲ ਜੜ੍ਹ ਦਾ ਇਲਾਜ ਨਾ ਕੀਤਾ ਗਿਆ, ਮੈਂ ਸਮਝਦਾ ਹਾਂ ਕਿ ਸੰਤ ਪਾਲ ਮਸੀਹ ਦੇ ਮਗਰੋਂ ਸਭ ਤੋਂ ਵੱਡਾ ਆਲਿਮ ਅਤੇ ਫ਼ਿਲਾਸਫ਼ਰ ਸੀ। ਜਿਸ ਨੇ ਮਸੀਹੀ ਧਰਮ ਦੀ ਨੀਹ ਉੱਪਰ ਇਮਾਰਤ ਕਾਇਮ ਕੀਤੀ।

ਨਾ ਮੇਰੇ ਦਾਨ ਪੁੰਨ, ਨਾ ਰੋਜ਼ੇ, ਨਾ ਦੁਆਵਾਂ, ਨਾ ਨਮਾਜ਼ਾਂ, ਨਾ ਪਾਕਤਰੀਨ ਮੁਕਾਮ, ਨਾ ਇਸ਼ਨਾਨ, ਨਾ ਜਿਸਮਾਨੀ ਤਸੀਹੇ, ਇਹ ਕਿਸੇ ਕੰਮ ਦੇ ਨਹੀਂ। ਰੋਗ ਤੇਰੀ ਜੜ੍ਹ ਵਿੱਚ ਹੈ, ਜੜ੍ਹ ਦਾ ਇਲਾਜ ਕਰ! ਬੁਰਿਆਈ ਜਿਸ ਦੀ ਬਾਬਤ ਮੈਂ ਸੋਚਦਾ ਤਕ ਨਹੀਂ, ਮੱਲੋਂ ਮੱਲੀਂ ਹੋ ਜਾਂਦੀ ਹੈ।

News Search

Main Happenings

Amir Ayad lies in a hospital

By News By ......

Posted on July 13, 2015 at 10:00 PM

Amir Ayad lies in a hospital bed after he was allegedly beaten by Islamic hardliners who stormed a mosque in suburban Cairo

Pakistan: Islamist Mob Kills Christian Couple Accused of Blasphemy

By News By ......

Posted on July 13, 2015 at 10:00 PM

Commanded from mosque loudspeakers, a Muslim throng in Punjab Province killed a Christian couple yesterday after a co-worker accused the pregnant wife of defiling the Koran, sources said.