ਪਾਕ ਕਲਾਮ/ਪਾਕ ਕੁਰਾਨ/ਪਵਿੱਤਰ ਸ਼ਾਸਤਰ
ਪਾਕ ਕਲਾਮ/ਪਾਕ ਕੁਰਾਨ/ਪਵਿੱਤਰ ਸ਼ਾਸਤਰ
ਅੱਜ ਮੇਰਾ ਦੋਸਤ ਯਾਕੂਬ ਮੁਹੱਮਦ ਕੁਰੇਸ਼ੀ ਸਵੇਰੇ ਸਵੇਰੇ ਹੀ ਮੇਰੇ ਘਰ ਆ ਗਿਆ ਇਹ ਜਾਣਨ ਲਈ ਕਿ ਆਹ ਗੁੱਡ ਫਰਾਈ ਡੇ ਕਿਸ ਨੂੰ ਆਖਦੇ ਹਨ। ਕਈ ਵਾਰੀ ਲੋਕ ਜਾਣਦੇ ਸਭ ਕੁਝ ਹਨ, ਪਰ ਆਦਤ ਹੁੰਦੀ ਹੈ ਦੂਜੇ ਦਾ ਸਿਰ ਖਾਣ ਲਈ। ਮੈਂ ਆਖਿਆ ਯਾਕੂਬ ਸਾਹਿਬ ਇਸ ਦਿਨ ਕੇਵਲ ਮੈਕਡੌਨਲਡ ਤੋਂ ਫਰਾਈਜ਼ ਹੀ ਲੈ ਕੇ ਖਾਣੀਆਂ ਹਨ ਹੈਮ ਬਰਗਰ ਨਹੀਂ। ਉਹ ਵੀ ਜੇ ਇਹ ਹਲਾਲ ਹੋਣ ਅਤੇ ਬਰਗਰ ਸੂਰ ਸਾਹਿਬ ਦਾ ਨਾ ਹੋਵੇ। ਕੁਝ ਠਰੱਮੇ ਮਗਰੋਂ ਆਖਣ ਲੱਗਾ ਡਾਕਟਰ ਸਾਹਿਬ ਇਹ ਦੱਸੋ ਕਿ ਮੇਜ਼ ਤੇ ਤੁਹਾਡੇ ਕੋਲ ਪਾਕ ਬਾਈਬਲ ਪਈ ਹੈ ਅਤੇ ਪੈਰਾਂ ਵਿੱਚ ਤੁਹਾਡੇ ਕੁੱਤੀ ਬੈਠੀ ਹੈ। ਇਹ ਤੁਸੀਂ ਪਾਕ ਕਲਾਮ ਦੀ ਤੌਹੀਨ ਕਰ ਰਹੇ ਹੋ। ਹੋ ਸਕਦਾ ਹੈ ਕਿ ਤੁਸੀਂ ਕਈ ਵਾਰ ਕੁੱਤੀ ਨੂੰ ਹਥ ਵੀ ਲਾਇਆ ਹੋਵੇ। ਮੈਂ ਆਖਿਆ ਯਾਕੂਬ ਸਾਹਿਬ ਜ਼ਰਾ ਧਿਆਨ ਨਾਲ ਸੁਣੋ-
ਪਹਿਲੀ ਗੱਲ ਤੇ ਇਹ ਹੈ ਕਿ ਪਾਕ ਕਲਾਮ ਬਾਈਬਲ ਇੱਕ ਕਿਤਾਬ ਹੈ। ਇਸ ਵਿੱਚ ਰੂਹਾਨੀ ਇਲਮ ਦਾ ਵਿਸਥਾਰ ਦਰਜ ਹੈ, ਪਰ ਰੱਬ ਜਿਸਮਾਨੀ ਤੌਰ ਤੇ ਇਹਦੇ ਅੰਦਰ ਨਹੀਂ ਬੈਠਾ। ਦੂਜੀ ਦਲੀਲ ਇਹ ਆਖਦੀ ਹੈ ਕਿ ਮੇਰੇ ਅਪਣੇ ਵਿਚਾਰ ਅਨੁਸਾਰ ਇਸ ਵਿੱਚ ਉਹਨਾ ਲੋਕਾਂ ਦਾ ਕਿਰਦਾਰ ਦਰਜ ਹੈ ਜੋ ਚੋਰ, ਡਾਕੂ, ਕਾਤਿਲ ਜ਼ਨਾਹ ਕਾਰ, ਠੱਗ, ਉਚੱਕੇ, ਬਦਮਾਸ਼, ਫ਼ਰੇਬੀ ਅਤੇ ਨਾਪਾਕ ਵਿਰਤੀਆਂ ਦੀਆਂ ਬਦਰੂਹਾਂ ਨਾਲ ਭਰੇ ਪਏ ਸੀ। ਇੱਕ ਦਿਨ ਪਰਭੂ ਦੀ ਕਬੂਲੀਅਤ ਮਗਰੋਂ ਪਾਕਤਰੀਨ ਪੈਗੰਬਰ ਅਤੇ ਫਿਰਿਸ਼ਤੇ ਬਣ ਗਏ। ਤੇ ਜਾਂ ਫੇਰ ਅਜੇਹੇ æਪੈਗੰਬਰਾਂ ਅਤੇ ਫ਼ਿਰਿਸ਼ਤਾ ਸੀਰਤ ਲੋਕਾਂ ਦਾ ਹਵਾਲਾ ਹੈ ਜੋ ਪਵਿੱਤਰ ਹੋ ਕੇ ਵੀ ਸ਼ੈਤਾਨ ਦੇ ਕਬਜ਼ੇ ਅੰਦਰ ਜਕੜੇ ਗਏ।
ਤੀਜੀ ਦਲੀਲ ਇਸ ਵਿੱਚ ਇਹ ਦਰਜ ਹੈ ਕਿ ਮਸੀਹ ਪਾਕਤਰੀਨ ਹਸਤੀ ਹੁੰਦੇ ਹੋਇਆਂ ਵੀ ਇੰਨਸਾਨੀ ਜਾਮੇ ਵਿੱਚ ਆ ਕੇ ਇੱਕ ਗੁਨਾਹ ਗਾਰ ਬਣ ਗਿਆ ਅਤੇ ਇੱਕ ਪਾਪੀ ਮੌਤ ਸਲੀਬ ਤੇ ਮਰਿਆ। ਬੇਸ਼ਕ ਉਸ ਨੇ ਆਪ ਕੋਈ ਪਾਪ ਨਹੀਂ ਸੀ ਕੀਤਾ, ਪਰ ਸਾਰੇ ਜਹਾਨ ਜੋ ਪਹਿਲੋਂ ਬੀਤ ਗਏ ਅਤੇ ਆਉਣ ਵਾਲੇ ਹਨ ਇਹਨਾ ਦੇ ਪਾਪ ਸੂਲੀ ਤੇ ਅਪਣੇ ਜਿਸਮ ਵਿੱਚ ਟੰਗ ਦਿੱਤੇ ਇਹ ਹੈ ਅੱਜ ਦੇ ਦਿਹਾੜੇ ਦਾ ਵਾਕਿਆ ਜਿਸ ਨੂੰ “ਗੁੱਡ ਫਰਾਈ ਡੇ” ਆਖਦੇ ਹਨ।
ਅਸਲ ਵਿੱਚ ਸੱਚਾਈ ਇਸ ਵਿੱਚ ਹੀ ਹੈ ਕਿ ਪਾਕ ਕਲਾਮ ਇਸ ਕਰਕੇ ਹੀ ਪਾਕ ਅਤੇ ਉੱਚਤਮ ਹੈ ਕਿ ਜਾਨਵਰ ਕਾਬ ਕੀਤੇ ਜਾ ਸਕਣ। ਸਾæਸਤਰਾਂ ਵਿੱਚ ਹਰ ਆਇਤ ਨੂੰ ” ਮੰਤਰ” ਆਖਿਆ ਗਿਆ ਹੈ। ਮੈਨੂੰ ਇਹ ਸ਼ਬਦ ਵਧੇਰੇ ਚੰਗਾ ਲੱਗਦਾ ਹੈ। ਇਸ ਨਾਲ ਬਦਰੂਆਂ, ਯੱਮ, ਯੱਮਣੀਆਂ ਕੀਲੇ ਜਾ ਸਕਦੇ ਹਨ। ਇਸ ਕਰਕੇ ਕਲਾਮ ਹੈ ਹੀ ਕੁੱਤੇ, ਕੁੱਤੀਆ, ਗਿੱਦੜ, ਬਘਿਆੜਾਂ, ਬਾਂਦਰਾਂ, ਸ਼ੇਰਾਂ, ਰਿੱਛਾਂ ਅਤੇ ਬੇਸ਼ੁਮਾਰ ਅਸ਼ੁੱਧ ਵਿਰਤੀਆਂ ਵਾਲਿਆਂ ਨੂੰ ਕੀਲਣ ਲਈ। ਜਿੰਨਾ ਚਿਰ ਪਾਕ ਕਲਾਮ ਅਪਵਿੱਤਰ, ਭੈੜੀਆਂ ਰੁਚੀਆਂ ਅਤੇ ਵਿਰਤੀਆਂ ਵਾਲਿਆਂ ਨਾਲ ਰਚਦਾ ਮਿਚਦਾ ਨਹੀਂ ਹਿੰਸਕ ਕਾਰਵਾਈਆਂ ਹੱਲ ਨਹੀਂ ਹੋਣੀਆ। ਚੱਟਣ ਦੇ ਕਲਾਮ, ਕੁੱਤਿਆਂ ਨੂੰ ਖਾਣ ਦੇ!!
News Search
Main Happenings
Amir Ayad lies in a hospital
By News By ......Posted on July 13, 2015 at 10:00 PM
Amir Ayad lies in a hospital bed after he was allegedly beaten by Islamic hardliners who stormed a mosque in suburban Cairo
Pakistan: Islamist Mob Kills Christian Couple Accused of Blasphemy
By News By ......Posted on July 13, 2015 at 10:00 PM
Commanded from mosque loudspeakers, a Muslim throng in Punjab Province killed a Christian couple yesterday after a co-worker accused the pregnant wife of defiling the Koran, sources said.