ਉਹ ਕੀ ਵਿੱਦਿਆ ਹੋਈ ਜੋ ਸਮਝ ਤੋਂ ਬਾਹਿਰ ਹੋਵੇ
ਪਿਛਲੇ ਦੋ ਹਫ਼ਤੇ ਹੋਏ ਜਦ ਮੈਂ ਸਕੂਲਾਂ ਵਿੱਚ ਸੈਕਸ ਵਿਦਿਆ ਤੇ ਬੋਲਦਿਆਂ ਆਖਿਆ ਸੀ। ਯਾਰੋ ਤਿੰਨ ਸਾਲ ਦੇ ਬੱਚੇ ਨੂੰ ਤੁਸੀਂ ਜਿਨਸੀ ਅੰਗਾਂ ਦੀ ਅਤੇ ਇਹਨਾ ਅੰਗਾਂ ਬਾਬਤ ਕੀ ਸਮਝਾਓ ਗੇ? ਕੁਝ ਮਿਸਾਲਾਂ ਅਪਣੇ ਆਪ ਨਾਲ ਵਾਪਰੀਆਂ ਦਾ ਮੁਲੱਕਣ ਇਸ ਪ੍ਰਕਾਰ ਕਰਦਾ ਹਾਂ।
(1) 1969 ਦੀ ਵਾਰਦਾਤ ਇਸ ਪ੍ਰਕਾਰ ਹੈ ਕਿ ਇੰਗਲੈਂਡ ਵਿੱਚ ਮੇਰੇ ਦੋਸਤ ਅਮਰੀਕ ਸਿੰਘ ਦੀ ਇਸਤ੍ਰੀ ਅਪਣੇ ਦੂਜੇ ਬੱਚੇ ਦੀ ਪੈਦਾਇਸ਼ ਲਈ ਹਸਪਤਾਲ ਵਿੱਚ ਸੀ ਅਤੇ ਅਚਾਨਕ ਮੈਂ ਉਹਨਾ ਦੇ ਘਰ ਚਲਾ ਗਿਆ। ਓਸ ਦੇ ਢਾਈ ਸਾਲ ਦੇ ਬੱਚੇ ਨੇ ਮੈਨੂੰ ਸਾਰੀ ਕਹਾਣੀ ਆ ਸੁਣਾਈ ਕਿ ਮਮੀ ਹਸਪਤਾਲ ਬੇਬੀ ਲੈਣ ਗਈ ਹੈ। ਡਾਕਟਰ ਅਤੇ ਨਰਸਾਂ ਮੇਰੇ ਲਈ ਇੱਕ ਕ੍ਰਿਸਮਸ ਸਾਟਾਂ ਤੋਂ ਬੇਬੀ ਲੈ ਕੇ ਆਉਣੀ ਹੈ। ਇਲਮੀ ਨੁੱਕਤਾ ਨਜ਼ਰ ਅਧੀਨ ਇਹ ਸਰਾਸਰ ਝੂਠ ਅਤੇ ਗਲਤ ਹੈ, ਪਰ ਤੁਸੀਂ ਹੀ ਮੈਨੂੰ ਦਸੋ ਇਸ ਢਾਈ ਸਾਲ ਦੇ ਬੱਚੇ ਨੂੰ ਮੈਂ ਕਿਵੇਂ ਓਵਮ ਅਤੇ ਸਪਰਮ ਦੀ ਇੰਟ੍ਰਪਲੇ ਸਮਝਾ ਸਕਦਾ ਹਾਂ? ਬੱਚੇ ਨੂੰ ਜਵਾਨੀ ਚੜ੍ਹਣ ਦਿਓ ਸਭ ਕੁਝ ਸਮਝ ਆ ਜਾਵੇਗੀ! ਓਸ ਦੇ ਦਿਮਾਗ ਤੇ ਸੈਕਸ ਸਮਭੋਗ ਦਾ ਜੋ ਉਹ ਸਮਝ ਨਹੀਂ ਸਕਦਾ ਕਿਉਂ ਬੋਝ ਪਾਈ ਜਾ ਰਹੇ ਹੋ?
(2) ਕਈ ਸਾਲ ਬੀਤ ਗਏ ਹਨ, ਜਦ ਮੇਰਾ ਭਾਣਜਾ ਜੇ, ਕੋਈ ਦੋ ਵਰ੍ਹਿਆ ਦਾ ਸੀ ਕਿ ਘਰ ਦੇ ਗਾਰਡਨ ਵਿੱਚੋਂ ਉਹ ਇੱਕ ਮਰੇ ਹੋਏ ਪੰਛੀ ਨੂੰ ਚੁੱਕ ਲਿਆਇਆ ਤੇ ਆਖਦਾ ਹੈ “ਮਾਂ ਇਸ ਨੂੰ ਪਾਣੀ ਪਿਲਾ, ਇਹ ਹਿੱਲਦਾ ਜੁਲਦਾ ਕਿਉਂ ਨਹੀ? ਇਹ ਉਡਦਾ ਕਿਉਂ ਨਹੀਂ? ਫੇਰ ਉਹ ਮੇਰੇ ਕੋਲ ਲੈ ਆਇਆ ਅਤੇ ਆਖਣ ਲੱਗਾ, ” ਮਾਮੂ, ਮਮੀ ਆਖਦੀ ਹੈ, ਇਹ ਮਰ ਗਿਆ .ਮਰ ਗਿਆ ਕੀ ਹੁੰਦਾ ਹੈ? ਇਸ ਛੋਟੇ ਜੇਹੇ ਬੱਚੇ ਅੱਗੇ ਜੀਣ ਮਰਨ ਦਾ ਫਲਸਫਾ ਬੇਕਾਰ ਸੀ ਅਤੇ ਮੈਂ ਕੁਝ ਵੀ ਨਾ ਬੋਲ ਸਕਿਆ!
(3) ਟੋਟਰੂ ਇੱਕ ਘੁਗੀ ਦੀ ਨਸਲ ਵਿੱਚੋਂ ਹੀ ਛੋਟੇ ਕੱਦ ਦਾ ਚਿੱਤ ਕੱਪਰਾ ਜੇਹਾ ਪੰਛੀ ਹੁੰਦਾ ਹੈ, ਜਿਸ ਦੀ ਦੂਰ ਦਰਸ਼ਕ ਨਜ਼ਰ ਨਹੀਂ ਹੁੰਦੀ। ਜਦ ਕੋਈ ਵੀ ਪੰਛੀ ਜਾਂ ਕਾਰ ਨੇੜੇ ਆ ਜਾਵੇ, ਫੇਰ ਹੀ ਇਹ ਵੇਖ ਸਕਦੇ ਹਨ। ਵਧੇਰੇ ਕਰਕੇ ਕਾਰਾਂ ਦੇ ਹਾਦਸੇ ਦੇ ਇਹ ਸ਼ਿਕਾਰ ਹੋ ਜਾਂਦੇ ਹਨ। ਪਿਛਲੇ ਸਾਲ ਅਜੇਹਾ ਦੀ ਹਾਦਸਾ ਵੇਖ ਮੇਰਾ ਦਿਲ ਦੁੱਖ ਨਾਲ ਭਰ ਗਿਆ। ਇੱਕ ਟੋਟਰੂ ਸੜਕ ਤੇ ਮਰਿਆ ਪਿਆਸੀ ਅਤੇ ਇਸ ਦਾ ਸਾਥੀ ਕੋਲ ਬੈਠਾ ਇਸ ਉਲਝਣ ਵਿੱਚ ਹੀ ਸੀ ਕਿ ਇਹ ਹੁਣ ਹਿੱਲਦਾ ਕਿਉਂ ਨਹੀਂ ਉੱਡਦਾ ਕਿਉਂ ਨਹੀਂ?
ਬੇਸ਼ਕ ਮੈਂ ਕਾਰ ਕੋਈ ਦਸ ਗਜ਼ ਪਿਛੇ ਖੜੀ ਕਰ ਦਿੱਤੀ, ਪਰ ਇਸ ਦਾ ਸਾਥੀ ਸਮਝ ਨਹੀਂ ਸੀ ਸਕਦਾ ਮੌਤ ਅਤੇ ਜੀਵਨ ਦਾ ਕੀ ਸਬੰਧ ਹੈ ਅਤੇ ਨਾ ਹੀ ਮੈਂ ਸਮਝਾ ਸਕਦਾ ਸੀ! ਉਹ ਬਗੈਰ ਕਿਸੇ ਡਰ ਭੈ ਤੋਂ ਕੋਲ ਬੈਠਾ ਇਹ ਸੋਚ ਰਿਹਾ ਸੀ ਕਿ ਇਸ ਨੂੰ ਕੀ ਹੋ ਗਿਆ! ਕੁੱਝ ਮਿਨਟਾਂ ਲਈ ਮੈਂ ਇਸ ਦੁਰਘਟਨਾ ਵਿੱਚ ਸ਼ਮੂਲੀਅਤ ਕੀਤੀ।
News Search
Main Happenings
Amir Ayad lies in a hospital
By News By ......Posted on July 13, 2015 at 10:00 PM
Amir Ayad lies in a hospital bed after he was allegedly beaten by Islamic hardliners who stormed a mosque in suburban Cairo
Pakistan: Islamist Mob Kills Christian Couple Accused of Blasphemy
By News By ......Posted on July 13, 2015 at 10:00 PM
Commanded from mosque loudspeakers, a Muslim throng in Punjab Province killed a Christian couple yesterday after a co-worker accused the pregnant wife of defiling the Koran, sources said.